Punjabi
Information about reporting side effects in Punjabi. ਤੁਹਾਡੀ ਦਵਾਈ ਦਾ ਗੌਣ-ਪ੍ਰਭਾਵ? ਯੈਲੋ ਕਾਰਡ ਸਕੀਮਦੀ ਵਰਤੋਂ ਕਰਦੇ ਹੋਏ ਇਸ ਬਾਰੇ ਸੂਚਨਾ ਦਵੋ
ਤੁਹਾਡੀ ਦਵਾਈ ਦਾ ਗੌਣ-ਪ੍ਰਭਾਵ? ਯੈਲੋ ਕਾਰਡ ਸਕੀਮ ਦੀ ਵਰਤੋਂ ਕਰਦੇ ਹੋਏ ਇਸ ਬਾਰੇ ਸੂਚਨਾ ਦਵੋ
ਹਰ ਇਕ ਲਈ ਦਵਾਈਆਂ ਸੁਰੱਖਿਅਤ ਬਣਾਉਣੀਆਂ
ਸਾਰੀਆਂ ਹੀ ਦਵਾਈਆਂ ਕਾਰਨ ਅਣ-ਚਾਹੇ ਗੌਣ-ਪ੍ਰਭਾਵ (ਕਈ ਵਾਰੀ ਇਸ ਨੂੰ ਦਵਾਈ ਦੀ ਹਾਨੀਕਾਰਕ ਪ੍ਰਤਿਕ੍ਰਿਆ ਕਿਹਾ ਜਾਂਦਾ ਹੈ) ਪੈ ਸਕਦੇ ਹਨ। ਕਈ ਗੌਣ-ਪ੍ਰਭਾਵ ਹਲਕੇ ਹੁੰਦੇ ਹਨ, ਪਰ ਕਈ ਗੰਭੀਰ ਅਤੇ ਇੱਥੋਂ ਤਾਈਂ ਕਿ ਜਾਨਲੇਵਾ ਵੀ ਹੋ ਸਕਦੇ ਹਨ। ਕਦੀ-ਕਦਾਈਂ, ਇਹ ਗੌਣ-ਪ੍ਰਭਾਵ ਕਿਸੇ ਵਿਅਕਤੀ ਵੱਲੋਂ ਦਵਾਈ ਲੈਣੀ ਬੰਦ ਕਰਨ ਤੋਂ ਬਾਦ ਉਤਪੰਨ ਹੋਣੇ ਸ਼ੁਰੂ ਹੋ ਸਕਦੇ ਹਨ। ਕਈ ਗੌਣ-ਪ੍ਰਭਾਵਾਂ ਬਾਰੇ ਪਤਾ ਹੀ ਨਹੀਂ ਚਲਦਾ ਜਦ ਤਾਈਂ ਕਿ ਉਹ ਦਵਾਈ ਕਈ ਲੋਕਾਂ ਵੱਲੋਂ ਲੰਮੇ ਸਮੇਂ ਤਾਈਂ ਨਹੀਂ ਲਈ ਜਾਂਦੀ। ਇਸ ਲਈ ਲੋਕਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਯੈਲੋ ਕਾਰਡ ਸਕੀਮ ਦੀ ਵਰਤੋਂ ਕਰਦੇ ਹੋਏ ਸੰਦੇਹਸ਼ੀਲ ਗੌਣ-ਪ੍ਰਭਾਵਾਂ ਬਾਰੇ ਸੂਚਨਾ ਦਵੋ।.
ਜੇਕਰ ਤੁਸੀਂ ਕਿਸੇ ਅਜਿਹੇ ਲੰਛਣ ਬਾਰੇ ਚਿੰਤਿਤ ਹੋ ਜਿਹਡ਼ਾ ਕਿ ਤੁਹਾਨੂੰ ਗੌਣ-ਪ੍ਰਭਾਵ ਲਗਦਾ ਹੈ, ਤਾਂ ਆਪਣੇ ਡਾਕਟਰ ਜਾਂ ਫਾਰਮਾਸਿਸਟ ਦੀ ਸਲਾਹ ਲੈਣ ਲਈ ਉਨ੍ਹਾਂ ਨਾਲ ਗੱਲ ਕਰੋ।
ਕੀ ਬਾਰੇ ਸੂਚਨਾ ਦੇਈਏ
ਯੂਕੇ ਵਿੱਚ ਤੁਸੀਂ ਕਿਸੇ ਵੀ ਦਵਾਈ ਜਾਂ ਜਡ਼ੀ-ਬੂਟੀ ਤੋਂ ਇਲਾਜ ਦੇ ਸੰਦੇਹਸ਼ੀਲ ਗੌਣ-ਪ੍ਰਭਾਵਾਂ ਬਾਰੇ ਸੂਚਨਾ ਦੇ ਸਕਦੇ ਹੋ, ਭਾਵੇਂ ਇਸ ਬਾਰੇ ਤੁਹਾਡੇ ਡਾਕਟਰ ਨੇ ਔਸ਼ਧ-ਨਿਰਦੇਸ਼ ਦਿੱਤਾ ਸੀ ਜਾਂ ਬਗੈਰ ਔਸ਼ਧ-ਨਿਰਦੇਸ਼ ਤੋਂ ਖਰੀਦੀ ਸੀ। ਤੁਸੀਂ ਉਨ੍ਹਾਂ ਗੌਣ-ਪ੍ਰਭਾਵਾਂ ਬਾਰੇ ਸੂਚਨਾ ਦੇ ਸਕਦੇ ਹੋ ਜਿਨ੍ਹਾਂ ਦਾ ਅਸਰ :
ਤੁਹਾਡੇ ਵਿਅਕਤਿਤਵ ਤੇ ,
ਤੁਹਾਡੇ ਬੱਚੇ ਤੇ, ਜਾਂ
ਕਿਸੇ ਹੋਰ ਤੇ ਜਿਸ ਲਈ ਤੁਸੀਂ ਜਿੰਮੇਵਾਰ ਹੋ, ਜਾਂ ਕਿਸੇ ਹੋਰ ਤੇ ਜਿਸਨੇ ਤੁਹਾਨੂੰ ਉਸਦੀ ਥਾਂ ਸੂਚਨਾ ਦੇਣ ਲਈ ਕਿਹਾ ਹੈ,ਤੇ ਪਿਆ ਹੈ।
ਯੈਲੋ ਕਾਰਡ ਸੂਚਨਾਵਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
ਦੀ ਮੈਡੀਸਿੰਨਸ ਐਂਡ ਹੇਲਥਕੇਅਰ ਪ੍ਰੋਡਕਟਸ ਰੌਗਯੂਲੇਟਰੀ ਏਜੇਂਸੀ (ਐਮ ਐਚ ਐਰ ਏ) ਦਵਾਈਆਂ ਲੈਣ ਵਾਲੇ ਲੋਕਾਂ ਕੋਲੋਂ ਤੇ ਇਸਦੇ ਨਾਲ ਹੀ ਸਿਹਤ ਸੰਭਾਲ ਪੇਸ਼ੇਵਰਾਂ ਜਿਵੇਂ ਕਿ ਡਾਕਟਰ, ਫਾਰਮਾਸਿਸਟ ਅਤੇ ਨਰਸਾਂ ਕੋਲੋਂ ਯੈਲੋ ਕਾਰਡ ਸੂਚਨਾਵਾਂ ਇਕੱਠੀਆਂ ਕਰਦੀ ਹੈ।
ਐਮ ਐਚ ਐਰ ਏ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ, ਦਵਾਈ ਕਿਸ ਤਰੀਕੇ ਨਾਲ ਲਈ ਜਾ ਸਕਦੀ ਹੈ ਅਤੇ ਉਤਪਾਦ ਜਾਣਕਾਰੀ ਵਿੱਚ ਦਿੱਤੀਆਂ ਗਈਆਂ ਚੋਤਾਵਨੀਆਂ ਦਾ ਪੁਨਰ-ਨਿਰੀਖਣ ਕਰਨ ਲਈ ਕਰੇਗੀ।
ਐਐਚ ਐਰ ਏ ਕੀ ਹੈ?ਮ
ਐਮ ਐਚ ਐਰ ਏ ਯੂਕੇ ਸਰਕਾਰ ਦਾ ਹਿੱਸਾ ਹੈ।ਇਸਦਾ ਮੁੱਖ ਉਦੇਸ਼ ਜਨਤਾ ਦੀ ਸਿਹਤ ਦੀ ਰੱਖਿਆ ਕਰਨੀ ਹੈ।ਇਹ ਇੰਝ ਸੁਨਿਸ਼ਚਿਤ ਕਰਦੇ ਹੋਏ ਕਰਦੀ ਹੈ ਕਿ ਦਵਾਈਆਂ ਅਤੇ ਚਿਕਿਤਸੀ ਉਪਕਰਣ ਚੰਗੀ ਤਰ੍ਹਾਂ ਕੰਮ ਕਰਨ ਅਤੇ ਪ੍ਰਵਾਣਨਯੋਗ ਢੰਗ ਨਾਲ ਸੁਰੱਖਿਅਤ ਹਨ। ਜਦੋਂ ਕੋਈ ਭੀ ਸੰਭਾਵੀ ਸਮੱਸਿਆ ਆਉਂਦੀ ਹੈ ਤਾਂ ਐਮ ਐਚ ਐਰ ਏ ਜਨਤਾ ਦੀ ਰੱਖਿਆ ਲਈ ਤੁਰੰਤ ਕਾਰਵਾਈ ਕਰਦੀ ਹੈ।
ਯੈਲੋ ਕਾਰਡ ਸੂਚਨਾ ਬਣਾਉਣ ਦੇ ਤਿੰਨ ਤਰੀਕੇ ਹਨ
ਯੈਲੋ ਕਾਰਡਨੂੰਅੰਗ੍ਰੇਜੀ ਵਿੱਚ ਭਰਨ ਦੀ ਲੋਡ਼ ਹੁੰਦੀ ਹੈ ਇਸ ਲਈ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋਡ਼ ਪਵੇ ਜਿਹਡ਼ਾ ਕਿ ਅੰਗ੍ਰੇਜੀ ਵਿੱਚ ਲਿਖ ਅਤੇ ਬੋਲ ਸਕਦਾ ਹੋਵੇ।ਇੱਕ ਸਿਹਤ ਪੇਸ਼ੇਵਰ(ਜਿਵੇਂ ਕਿ ਡਾਕਟਰ, ਫਾਰਮਾਸਿਸਟ ਜਾਂ ਨਰਸ)ਵੀ ਤੁਹਾਡੇ ਲਈ ਯੈਲੋ ਕਾਰਡ ਭਰ ਸਕਦਾ ਹੈ।
ਜੇਕਰ ਤੁਹਾਡੇ ਕੋਲ ਇੰਟਰਨੈਟ ਉਪਲਬਧ ਹੈ ਤਾਂ www.mhra.gov.uk/yellowcard ਤੇ ਆੱਨਲਾਈਨ ਯੈਲੋ ਕਾਰਡ ਫਾਰਮ ਦੀ ਵਰਤੋਂ ਕਰੋ। ਸੂਚਨਾ ਦੇਣ ਦਾ ਇਹ ਸਭਤੋਂ ਸੌਖਾ ਰਾਹ ਹੈ
ਯੈਲੋ ਕਾਰਡ ਫਾਰਮ ਭਰੋ,ਜਿਹਡ਼ਾ ਕਿ ਬਗੈਰ ਡਾਕ ਟਿਕਟ ਦੇ ਭੇਜਿਆ ਜਾ ਸਕਦਾ ਹੈ
ਮੁਫਤ ਫੋਨ 0808 100 3352 ਤੇ ਯੈਲੋ ਕਾਰਡ ਹਾੱਟਲਾਈਨ ਨੂੰ ਫੋਨ ਕਰੋ
ਤੁਹਾਡੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨੀ
ਨਿੱਜੀ ਵੇਰਵੇ ਸਹੀ-ਸਲਾਮਤ, ਸੁਰੱਖਿਅਤ ਅਤੇ ਗੁਪਤ ਰੱਖੇ ਜਾਂਦੇ ਹਨ।ਉਨ੍ਹਾਂ ਨੂੰ ਤੁਹਾਡੀ ਸਪੱਸ਼ਟ ਆਗਿਆ ਤੋਂ ਬਗੈਰ ਐੱਮ ਐੱਚ ਆਰ ਏ ਤੋਂ ਬਾਹਰ ਕਿਸੇ ਦੇ ਵੀ ਹਵਾਲੇ ਨਹੀਂ ਕੀਤਾ ਜਾਵੇਗਾ।